ਇਹ ਕਿਵੇਂ ਕੰਮ ਕਰਦਾ ਹੈ

Page 1 Copy Created with Sketch.

ਰਜਿਸਟਰ ਕਰੋ

ਸ਼ੁਰੂਆਤ ਰਜਿਸਟਰ ਕਰਨ ਤੋਂ ਕਰੋ! ਸਾਡਾ ਔਨਲਾਈਨ ਫਾਰਮ ਭਰਨ ਅਤੇ ਇੱਕ ਵਾਰੀ $39.00* ਦੇ ਭੁਗਤਾਨ ਦੇ ਬਾਅਦ ਤੁਹਾਨੂੰ  3 ਸਾਲਾਂ ਲਈ ਸਾਡੀ ਮਲਕੀਅਤ ਵਾਲਾ ਔਨਲਾਈਨ ਕੋਰਸ ਉਪਲਬਧ ਹੋਵੇਗਾ।

* ਪ੍ਰਤੀ ਰਜਿਸਟਰ ਕਰਤਾ + 3 ਸਾਲਾਂ ਲਈ GST

Page 1 Copy 2 Created with Sketch.

ਸਿਖਲਾਈ ਪ੍ਰਾਪਤ ਕਰੋ

ਸਾਡਾ ਔਨਲਾਈਨ ਕੋਰਸ ਪੂਰਾ ਕਰਨ ਅਤੇ ਯੋਗਤਾ ਟੈਸਟ ਪਾਸ ਕਰ ਕੇ ਆਪਣਾ I Rent It Right™ ਸਰਟੀਫੀਕੇਟ ਲੈਣ ਲਈ ਤੁਹਾਡੇ ਕੋਲ 60 ਦਿਨ ਦਾ ਸਮਾਂ ਹੋਵੇਗਾ।

Page 1 Copy 3 Created with Sketch.

ਸੂਚੀ ਵਿੱਚ ਨਾਂਅ ਦਰਜ ਕਰਾਓ

I Rent It Right™ ਸਰਟੀਫਿਕੇਟ ਲੈਣ ਤੋਂ ਬਾਅਦ, ਤਿੰਨ ਸਾਲਾਂ ਲਈ ਤੁਹਾਡਾ ਨਾਂ ਸਾਡੀ Landlord Registry™ ਦੀ ਸੂਚੀ ਵਿੱਚ ਆ ਜਾਏਗਾ ਜਿਥੇ ਕਿਰਾਏਦਾਰ ਜ਼ੁੰਮੇਵਾਰ ਮਕਾਨ-ਮਾਲਕਾਂ ਨੂੰ ਕਿਰਾਏ ਦੇ ਉਦੇਸ਼ਾਂ ਲਈ ਢੂੰਡ ਸਕਦੇ ਹਨ।

LANDLORD REGISTRY™ ਦੇ ਬਾਰੇ

ਉਦਯੋਗ ਦੇ ਮਿਆਰਾਂ ਨੂੰ ਉੱਚਾ ਚੁੱਕਦੇ ਹੋਏ

ਨਵੀਂ ਕਾਢ ਦੇ ਇਸ ਨਵੇਂ ਸਾਧਨ Landlord Registry™ ਨੂੰ ਪੇਸ਼ ਕਰਨ ਦਾ ਸਾਨੂੰ ਮਾਣ ਹੈ ਕਿਉਂਕਿ ਇਸ ਨੇ ਬ੍ਰਿਟਿਸ਼ ਕੋਲੰਬੀਆ ਦੋ ਰਿਹਾਇਸ਼ੀ ਕਿਰਾਏਦਾਰੀ ਉਦਯੋਗ ਦੇ ਪੇਸ਼ਵਰਾਨਾ ਪੱਧਰ ਨੂੰ ਬਹੁਤ ਉੱਚਾ ਚੁੱਕਿਆ ਹੈ।

ਮਕਾਨ ਮਾਲਕ ਛੋਟੇ ਹੋਣ ਜਾਂ ਵੱਡੇ, ਸਾਰੇ Landlord Registry™ ਵਿਖੇ ਰਜਿਸਟਰ ਹੋ ਸਕਦੇ ਹਨ ਅਤੇ ਆਪਣਾ ਨਾਂਅ ਸਾਡੀ ਮਲਕੀਅਤ ਵਾਲੇ ਔਨਲਾਈਨ ਪ੍ਰੋਗਰਾਮ ਲਈ ਲਿਖਵਾ ਸਕਦੇ ਹਨ ਜੋ ਰਿਹਾਇਸ਼ੀ ਕਿਰਾਏਦਾਰੀ ਕਾਨੂੰਨ  ਨੂੰ ਤੇਜ਼ੀ ਨਾਲ ਜਾਣਨ ਵਿੱਚ ਤੁਹਾਡੀ ਮਦਦ ਕਰੇਗਾ। ਇਸ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਪੂਰਾ ਕਰਨ ‘ਤੇ ਤੁਹਾਨੂੰ I Rent It Right™ ਸਰਟੀਫਿਕੇਟ ਮਿਲੇਗਾ ਅਤੇ ਤੁਸੀ Landlord Registry™ ਦੀ ਸੂਚੀ ਵਿੱਚ ਸ਼ਾਮਲ ਹੋ ਜਾਉਗੇ ਜਿਥੇ ਕਿਰਾਏਦਾਰ ਜ਼ੁੰਮੇਵਾਰ ਮਕਾਨ ਮਾਲਕਾਂ ਨੂੰ ਢੂੰਡ ਸਕਦੇ ਹਨ।

LANDLORDBC ਬਾਰੇ

ਮਕਾਨ ਮਾਲਕ ਦੇ ਤੌਰ ਤੇ ਜ਼ਿੰਦਗੀ ਅਸਾਨ ਬਣਾਉਣਾ

ਅਸੀਂ ਇੱਕ ਗ਼ੈਰ-ਲਾਭ ਐਸੋਸੀਏਸ਼ਨ ਅਤੇ ਕਿਰਾਏ ਵਾਲੇ ਘਰ ਦੇ ਮਾਲਕਾਂ ਅਤੇ ਪ੍ਰਬੰਧਕਾਂ ਲਈ ਬੀ.ਸੀ. (BC) ਦਾ ਇੱਕੋ-ਥਾਂ (ਵਨ-ਸਟੌਪ) ਵਾਲਾ ਵਸੀਲਾ —ਅਤੇ ਸੂਬੇ ਵਿੱਚ ਸਭ ਤੋਂ ਵੱਡੀ ਪੇਸ਼ਾਵਰ ਕਿਰਾਏ ਵਾਲੇ ਘਰ ਸਬੰਧੀ ਇੰਡਸਟਰੀ ਐਸੋਸੀਏਸ਼ਨ ਹਾਂ, ਜਿਸ ਵਿੱਚ 3,300 ਤੋਂ ਵੱਧ ਸਦੱਸ ਹਨ। ਸਿਰਫ਼-ਸਦੱਸ ਸਿੱਖਿਆ, ਵਸੀਲਿਆਂ ਅਤੇ ਸਹਿਯੋਗ ਦੇ ਨਾਲ, ਅਸੀਂ ਮਕਾਨ ਮਾਲਕ ਜਾਂ ਜਾਇਦਾਦ ਦੇ ਪ੍ਰਬੰਧਕ ਦੇ ਤੌਰ ‘ਤੇ ਤੁਹਾਡੀ ਜ਼ਿੰਦਗੀ ਨੂੰ ਥੋੜ੍ਹਾ ਵੱਧ ਅਸਾਨ ਬਣਾਉਣ ਲਈ ਮੌਜੂਦ ਹਾਂ। ਅਸੀਂ Landlord Registry™ ਜਿਹੇ ਨਵੀਨਤਾਕਾਰੀ ਸਾਧਨਾਂ ਦੇ ਨਾਲ ਸੁਰੱਖਿਅਤ, ਸਥਿਰ ਘਰ ਤੱਕ ਪਹੁੰਚ ਲਈ ਕਿਰਾਏਦਾਰ ਦੇ ਹੱਕਾਂ ਦੇ ਨਾਲ ਤੁਹਾਡੇ ਹੱਕਾਂ ਦਾ ਸੰਤੁਲਨ ਬਿਠਾਉਣ ਦਾ ਯਤਨ ਕਰਦੇ ਹਾਂ।